ਇਹ ਇੱਕ Seniors Card ਹੈ, ਅਤੇ ਇਸਦੇ ਬਹੁਤ ਸਾਰੇ ਲਾਭ ਅਤੇ ਛੋਟਾਂ ਹਨ।
Seniors Card ਦਾ ਉਦੇਸ਼ ਬਜ਼ੁਰਗਾਂ ਨੂੰ ਭਾਈਚਾਰੇ ਵਿੱਚ ਸਰਗਰਮ ਅਤੇ ਰੁੱਝੇ ਰਹਿਣ ਲਈ ਉਤਸ਼ਾਹਿਤ ਕਰਨਾ ਹੈ, ਜੋ ਬਜ਼ੁਰਗਾਂ ਲਈ ਬਾਹਰ ਆਉਣਾ-ਜਾਣਾ ਵਧੇਰੇ ਕਿਫ਼ਾਇਤੀ ਬਣਾਉਂਦਾ ਹੈ।
ਵਿਕਟੋਰੀਆ ਵਿੱਚ Seniors Card ਲਈ ਯੋਗ ਹੋਣ ਲਈ ਤੁਹਾਡੀ ਉਮਰ 60 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ, ਹਾਲਾਂਕਿ ਤੁਸੀਂ 60 ਸਾਲ ਦੇ ਹੋਣ ਤੋਂ ਚਾਰ ਹਫ਼ਤੇ ਪਹਿਲਾਂ ਕਾਰਡ ਲਈ ਅਰਜ਼ੀ ਦੇ ਸਕਦੇ ਹੋ।
ਤੁਸੀਂ ਲਾਜ਼ਮੀ ਤੌਰ 'ਤੇ ਵਿਕਟੋਰੀਆ ਵਿੱਚ ਰਹਿੰਦੇ ਆਸਟ੍ਰੇਲੀਆ ਦੇ ਪੱਕੇ ਨਿਵਾਸੀ ਹੋਣੇ ਚਾਹੀਦੇ ਹੋ
ਇੱਥੇ ਦੋ ਵੱਖ-ਵੱਖ ਕਾਰਡ ਹਨ
ਜੇਕਰ ਤੁਸੀਂ ਹਫ਼ਤੇ ਵਿੱਚ 35 ਘੰਟੇ ਤੋਂ ਘੱਟ ਕੰਮ ਕਰਦੇ ਹੋ ਤਾਂ ਤੁਸੀਂ Seniors Card ਲਈ ਅਰਜ਼ੀ ਦੇ ਸਕਦੇ ਹੋ।
ਜੇਕਰ ਤੁਸੀਂ ਹਫ਼ਤੇ ਵਿੱਚ 35 ਘੰਟੇ ਜਾਂ ਵੱਧ ਕੰਮ ਕਰਦੇ ਹੋ ਤਾਂ ਤੁਸੀਂ Seniors Business discount card ਲਈ ਅਰਜ਼ੀ ਦੇ ਸਕਦੇ ਹੋ।
Seniors Online ਵੈੱਬਸਾਈਟ 'ਤੇ ਜਾਓ
ਔਨਲਾਈਨ ਅਰਜ਼ੀ ਦੇਣ ਲਈ ਤੁਹਾਡੇ ਕੋਲ ਆਪਣਾ ਮੈਡੀਕੇਅਰ ਕਾਰਡ ਹੋਣਾ ਚਾਹੀਦਾ ਹੈ।
ਇਸ ਵਿੱਚ ਪੰਜ ਮਿੰਟ ਲੱਗਦੇ ਹਨ ਅਤੇ ਇਹ Seniors Card ਮੁਫ਼ਤ ਹੈ।
ਤੁਹਾਡੀ ਸਥਾਨਕ ਲਾਇਬ੍ਰੇਰੀ ਵਿੱਚ ਵੀ ਅਰਜ਼ੀ ਫਾਰਮ ਉਪਲਬਧ ਹਨ, ਅਤੇ ਉਹ ਔਨਲਾਈਨ ਫਾਰਮ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ।
Seniors Card ਧਾਰਕ ਅਤੇ Seniors Business discount card ਧਾਰਕ ਹਜ਼ਾਰਾਂ ਸੀਨੀਅਰ ਕਾਰਡ ਕਾਰੋਬਾਰਾਂ ਤੋਂ ਵਸਤੂਆਂ ਅਤੇ ਸੇਵਾਵਾਂ 'ਤੇ ਛੋਟ ਲੈਣ ਦਾ ਲਾਭ ਲੈ ਸਕਦੇ ਹਨ।
Seniors Card ਧਾਰਕਾਂ ਲਈ - ਮੁਫ਼ਤ Seniors Myki ਕਾਰਡ ਜਦੋਂ ਤੁਸੀਂ ਜਨਤਕ ਟ੍ਰਾਂਸਪੋਰਟ 'ਤੇ ਛੋਟ ਦੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹੋ
ਇਹ ਲਾਭਾਂ ਵਿੱਚ ਸ਼ਾਮਲ ਹਨ:
ਰੈਸਟੋਰੈਂਟਾਂ ਸਮੇਤ ਹਜ਼ਾਰਾਂ ਕਾਰੋਬਾਰਾਂ 'ਤੇ ਛੋਟ।
ਕਈ ਆਕਰਸ਼ਣਾਂ 'ਤੇ ਛੋਟ ਜਿਵੇਂ ਕਿ ਮੈਲਬੌਰਨ ਚਿੜੀਆਘਰ 'ਤੇ।
ਮਿਊਜ਼ੀਅਮ ਵਿੱਚ ਦਾਖਲੇ 'ਤੇ ਛੋਟ।
ਫਿਲਮ ਟਿਕਟਾਂ 'ਤੇ ਛੋਟ।
‘Seniors Cards Welcome Here' ਲੋਗੋ ਦੇਖੋ ਜਾਂ ਜਦੋਂ ਤੁਸੀਂ ਬਾਹਰ ਹੋਵੋ ਤਾਂ Seniors Card ਦੀ ਛੋਟ ਲਈ ਪੁੱਛੋ।
ਔਨਲਾਈਨ ਅਰਜ਼ੀ ਦਿਓ ਤਾਂ ਜੋ ਤੁਸੀਂ ਅੱਜ ਹੀ Seniors Card ਦੇ ਲਾਭ ਪ੍ਰਾਪਤ ਕਰਨਾ ਸ਼ੁਰੂ ਕਰ ਸਕੋ।
Reviewed 14 December 2022